Nicht lieferbar

ਮੈਂ ਤੇ ਮੇਰੀ ਬੁੱਕਲ
Versandkostenfrei!
Nicht lieferbar
"ਮੈਂ ਤੇ ਮੇਰੀ ਬੁੱਕਲ" ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਜ਼ਿੰਦਗੀ ਦੇ ਹਰੇਕ ਜਜ਼ਬਾਤ ਨੂੰ ਸਾਂਭਣ ਦੀ ਇੱਕ ਸੁੰਦਰ ਕੋਸ਼ਿਸ਼ ਹੈ। ਇਸ ਕਿਤਾਬ ਦੇ ਕਵਰ 'ਤੇ ਇੱਕ ਬੁੱਕਲ ਹੈ-ਓਹ ਬੁੱਕਲ ਜਿਸਨੇ ਮਾਂ ਤੇ ਭੈਣ ਦੀ ਮਮਤਾ ਨੂੰ ਸਾਂਭਿਆ ਹੋਇਆ ਹੈ, ਮਾਂ ਤੇ ਭੈਣ ਜਿੰਨਾ ਨਾਲ ਤੁਸੀਂ ਆਪਣੇ ਮਨ ਦੀ ਹਰ ਗੱਲ ...
"ਮੈਂ ਤੇ ਮੇਰੀ ਬੁੱਕਲ" ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਜ਼ਿੰਦਗੀ ਦੇ ਹਰੇਕ ਜਜ਼ਬਾਤ ਨੂੰ ਸਾਂਭਣ ਦੀ ਇੱਕ ਸੁੰਦਰ ਕੋਸ਼ਿਸ਼ ਹੈ। ਇਸ ਕਿਤਾਬ ਦੇ ਕਵਰ 'ਤੇ ਇੱਕ ਬੁੱਕਲ ਹੈ-ਓਹ ਬੁੱਕਲ ਜਿਸਨੇ ਮਾਂ ਤੇ ਭੈਣ ਦੀ ਮਮਤਾ ਨੂੰ ਸਾਂਭਿਆ ਹੋਇਆ ਹੈ, ਮਾਂ ਤੇ ਭੈਣ ਜਿੰਨਾ ਨਾਲ ਤੁਸੀਂ ਆਪਣੇ ਮਨ ਦੀ ਹਰ ਗੱਲ ਸਾਂਝੀ ਕਰ ਸਕਦੇ ਹੋ, ਆਪਣੀ ਜ਼ਿੰਦਗੀ ਦੇ ਹਰ ਰਾਜ਼ ਫੋਲ ਸਕਦੇ ਹੋ। ਪਰ ਇਸ ਬੁੱਕਲ ਨੂੰ ਪਿਤਾ ਦੇ ਮਜ਼ਬੂਤ ਹੱਥਾਂ ਦਾ ਸਹਾਰਾ ਹੈ-ਉਹ ਪਿਆਰ, ਮਾਣ ਅਤੇ ਸੁਰੱਖਿਆ ਜੋ ਪਿਤਾ ਆਪਣੇ ਬੱਚਿਆਂ ਲਈ ਰੱਖਦਾ ਹੈ। ਇਸ ਕਿਤਾਬ ਵਿੱਚ ਇੱਕ ਨੌਜਵਾਨ ਲੜਕੀ ਦੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਬਚਪਨ ਦੀਆਂ ਮਿੱਠੀਆਂ ਯਾਦਾਂ, ਜਵਾਨੀ ਦੇ ਸੁਪਨੇ, ਅਤੇ ਭਵਿੱਖ ਦੀਆਂ ਆਸਾਂ ਨੂੰ ਉਸਨੇ ਆਪਣੇ ਜਜ਼ਬਾਤਾਂ ਦੀ ਬੁੱਕਲ ਵਿੱਚ ਸਾਂਭਿਆ ਹੈ। "ਮੈਂ ਤੇ ਮੇਰੀ ਬੁੱਕਲ" ਪਾਠਕਾਂ ਨੂੰ ਸਿਖਾਉਂਦੀ ਹੈ ਕਿ ਕਿਵੇਂ ਜੀਵਨ ਦੇ ਹਰ ਛੋਟੇ-ਵੱਡੇ ਪਲ ਦੀ ਕਦਰ ਕਰਨੀ ਚਾਹੀਦੀ ਹੈ। ਇਹ ਕਿਤਾਬ ਪਿਆਰ, ਪ੍ਰੇਰਨਾ ਅਤੇ ਹੌਸਲੇ ਦਾ ਪ੍ਰਤੀਕ ਹੈ, ਜੋ ਜੀਵਨ ਨੂੰ ਨਵੀਂ ਰੋਸ਼ਨੀ ਵਿੱਚ ਦੇਖਣ ਲਈ ਮਦਦ ਕਰਦੀ ਹੈ।